ਚੇਨੱਈ, 26 ਅਗਸਤ
ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ), ਮਦਰਾਸ, ਨੇ ਸੰਸਥਾ ਵਿੱਚ ਦਾਖਲਾ ਲੈਣ ਵਾਲੇ ਚਾਹਵਾਨ ਵਿਦਿਆਰਥੀਆਂ ਦੇ ਸ਼ੰਕੇ ਦੂਰ ਕਰਨ ਲਈ ਅੱਜ www.askiitm.com ਨਾਂ ਦੀ ਵੈੱਬਸਾਈਟ ਲਾਂਚ ਕੀਤੀ ਹੈ। ਇਸ ਵੈੱਬਸਾਈਟ ਰਾਹੀਂ ਆਈਆਈਟੀ ਦੇ ਕੈਂਪਸ ਕਲਚਰ, ਫਾਕਲਟੀ ਮੈਂਬਰਾਂ ਤੇ ਪਲੇਸਮੈਂਟ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਆਈਆਈਟੀ-ਮਦਰਾਸ ਦੇ ਡਾਇਕੈਟਰ ਪ੍ਰੋ. ਵੀ. ਕਾਮਾਕੋਟੀ ਨੇ ਜੇਈਈ ਉਮੀਦਵਾਰਾਂ ਨੂੰ ਇਸ ਵੈੱਬਸਾਈਟ ਦੀ ਵਰਤੋਂ ਕਰ ਲਈ ਪ੍ਰੇਰਿਆ ਹੈ। ਇਸ ਸਾਈਟ ’ਤੇ ਕੋਈ ਵੀ ਵਿਅਕਤੀ ਇਸ ਸੰਸਥਾ ਬਾਰੇ ਪ੍ਰਸ਼ਨ ਪੁੱਛ ਸਕਦਾ ਹੈ ਤੇ ਸੰਸਥਾ ਦੇ ਅਲੂਮਨੀ ਮੈਂਬਰਾਂ ਵੱਲੋਂ 48 ਘੰਟਿਆਂ ਵਿੱਚ ਈ-ਮੇਲ ਜਾਂ ਵੱਟਸਐਪ ਰਾਹੀਂ ਇਸ ਪ੍ਰਸ਼ਨ ਦਾ ਜਵਾਬ ਭੇਜਿਆ ਜਾਵੇਗਾ। -ਪੀਟੀਆਈ