ਸ੍ਰੀਨਗਰ: ਸੁਰੱਖਿਆ ਬਲਾਂ ਨੇ ਜੰਮੂ ਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਦੀ ਛੁਪਣਗਾਹ ਦਾ ਪਤਾ ਲਾ ਕੇ ਉਥੋਂ ਹਥਿਆਰਾਂ ਤੇ ਗੋਲੀਸਿੱਕੇ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਸ਼ਹਿਰ ਦੇ ਮਕਬੂਲ ਢਾਬਾ ਮਾਲਕ ਦੇ ਪੁੱਤ ’ਤੇ ਹਮਲੇ ਦੀ ਸਾਜ਼ਿਸ਼ ਘੜਨ ਵਾਲੇ ਸ਼ਖ਼ਸ ਦੀ ਗ੍ਰਿਫ਼ਤਾਰੀ ਮਗਰੋਂ ਇਹ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਛੁਪਣਗਾਹ ’ਚੋਂ ਤਿੰਨ ਏਕੇ 56 ਰਾਈਫਲਾਂ, ਦੋ ਚੀਨੀ ਪਿਸਤੌਲ, ਦੋ ਗ੍ਰੇਨੇਡ, ਟੈਲੀਸਕੋਪ, ਏਕੇ ਤੇ ਪਿਸਟਲ ਦੇ ਮੈਗਜ਼ੀਨ ਤੇ ਹੋਰ ਭੜਕਾਊ ਸਮੱਗਰੀ ਬਰਾਮਦ ਕੀਤੀ ਗਈ ਹੈ। ਚੇਤੇ ਰਹੇ ਕਿ ਪੁਲੀਸ ਨੇ ਸ਼ੁੱਕਰਵਾਰ ਨੂੰ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਬੁੱਧਵਾਰ ਨੂੰ ਸ੍ਰੀਨਗਰ ਦੇ ਦੁਰਗਾਨਾਗ ਖੇਤਰ ਵਿਚ ਕ੍ਰਿਸ਼ਨਾ ਢਾਬੇ ਦੇ ਮਾਲਕ ’ਤੇ ਕੀਤੇ ਹਮਲੇ ਵਿੱਚ ਸ਼ਾਮਲ ਸਨ। -ਪੀਟੀਆਈ