ਜੰਮੂ, 30 ਅਕਤੂਬਰ
ਪੁਲੀਸ ਨੇ ਆਰਐੱਸਪੁਰਾ ਸੈਕਟਰ ’ਚ ਕੌਮਾਂਤਰੀ ਸਰਹੱਦ ਨੇੜੇ ਡਰੋਨ ਨਾਲ ਸੁੱਟੇ ਗਏ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ। ਇਸ ਮਾਮਲੇ ’ਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਏਡੀਜੀਪੀ ਮੁਕੇਸ਼ ਸਿੰਘ ਨੇ ਕਿਹਾ ਕਿ ਪੁਲੀਸ ਨੂੰ ਅੱਜ ਤੜਕੇ ਬਾਸਪੁਰ ਬੰਗਲਾ ਇਲਾਕੇ ’ਚ ਡਰੋਨ ਦੀ ਗਤੀਵਿਧੀ ਦਾ ਪਤਾ ਲੱਗਿਆ ਜਿਸ ਮਗਰੋਂ ਖੇਤਰ ਦੇ ਸਾਰੇ ਥਾਣਿਆਂ ਨੂੰ ਚੌਕਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਚੰਦਰ ਬੋਸ ਤੇ ਸ਼ਮਸ਼ੇਰ ਸਿੰਘ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਚਾਰ ਪਿਸਤੌਲਾਂ, ਅੱਠ ਮੈਗਜ਼ੀਨ ਤੇ 47 ਰੌਂਦ ਪੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਚੰਦਰ ਬੋਸ ਨੇ ਪੁੱਛ ਪੜਤਾਲ ਦੌਰਾਨ ਸਵੀਕਾਰ ਕੀਤਾ ਹੈ ਕਿ ਡਰੋਨ ਨਾਲ ਸੁੱਟੇ ਗਏ ਹਥਿਆਰਾਂ ਦੀ ਖੇਪ ਪ੍ਰਾਪਤ ਕਰਨ ਲਈ ਉਸ ਨੇ ਇਲਾਕੇ ਦਾ ਦੌਰਾ ਕੀਤਾ ਸੀ। ਉਸ ਨੇ ਖੁਲਾਸਾ ਕੀਤਾ ਕਿ ਉਹ ਸ਼ਮਸ਼ੇਰ ਸਿੰਘ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਸੀ। -ਪੀਟੀਆਈ