ਜੰਮੂ, 3 ਅਕਤੂਬਰ
ਜੰਮੂ-ਕਸ਼ਮੀਰ ਪੁਲੀਸ ਨੇ ਜੰਮੂ ਦੀ ਅੰਤਰਰਾਸ਼ਟਰੀ ਸਰਹੱਦ (ਆਈਬੀ) ਦੇ ਫਲੀਆਂ ਮੰਡਲ ਖੇਤਰ ਵਿੱਚ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੇ ਹਥਿਆਰਾਂ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਏਕੇ 47 ਰਾਈਫਲ, ਨਾਈਟ ਡਿਵਾਈਸ ਅਤੇ ਤਿੰਨ ਮੈਗਜ਼ੀਨ ਸ਼ਾਮਲ ਹਨ। ਪੁਲੀਸ ਨੇ ਦੱਸਿਆ ਕਿ ਹਥਿਆਰ ਸ਼ਨਿਚਰਵਾਰ ਰਾਤ ਨੂੰ ਸੁੱਟੇ ਗਏ ਸਨ। ਪੁਲੀਸ ਉਨ੍ਹਾਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਲਈ ਇਹ ਭੇਜੇ ਹਨ। ਇਲਾਕੇ ਵਿੱਚ ਤਲਾਸ਼ੀਆਂ ਜਾਰੀ ਹਨ।