ਸੁਰੇਸ਼ ਐੱਸ. ਡੁੱਗਰ
ਜੰਮੂ, 1 ਸਤੰਬਰ
ਭਾਰਤੀ ਸੈਨਾ ਨੇ ਬਾਰਾਮੂਲਾ ਦੇ ਰਾਮਪੁਰ ਸੈਕਟਰ ਦੇ ਕੰਟਰੋਲ ਰੇਖਾ ਦੇ ਨਾਲ ਲੱਗਦੇ ਹਥਾਲੰਗਾ ਖੇਤਰ ਵਿੱਚ ਅਤਿਵਾਦੀ ਠਿਕਾਣਿਆਂ ਨੂੰ ਨਸ਼ਟ ਕਰਦਿਆਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਥਲ ਸੈਨਾ ਦੀ 19ਵੀਂ ਡਿਵੀਜ਼ਨ ਦੇ ਜੀਓਸੀ ਵਰਿੰਦਰ ਵਤਸ ਨੇ ਕਿਹਾ ਕਿ ਸਰਹੱਦ ਪਾਰੋਂ ਸ਼ੱਕੀ ਗਤੀਵਿਧੀ ਦੀ ਖ਼ਬਰ ਮਿਲੀ ਸੀ।
ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਮੋਰਚਾ ਸੰਭਾਲ ਲਿਆ ਅਤੇ ਹਥਿਆਰ ਬਰਾਮਦ ਕਰਨ ਵਿਚ ਸਫਲ ਹੋ ਗਏ ਹਨ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਪੰਜ ਏਕੇ 47, ਛੇ ਪਿਸਤੌਲ, ਦੋ ਯੂਜੀਬੀਐੱਲ ਗ੍ਰਨੇਡ, 21 ਹੈਂਡ ਗ੍ਰੇਨੇਡ, ਛੇ ਪਿਸਤੌਲ ਕਾਰਤੂਸ, 1254 ਏਕੇ 47 ਕਾਰਤੂਸ ਅਤੇ ਇੱਕ ਰੇਡੀਓ ਸੈੱਟ ਸ਼ਾਮਲ ਹਨ।