ਮੁੰਬਈ: ਐੱਨਆਈਏ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਥਾਨੇ ਆਧਾਰਿਤ ਕਾਰੋਬਾਰੀ ਮਨਸੁਖ ਹੀਰੇਨ ਦੇ ਕਤਲ ਦੀ ਯੋਜਨਾ ਬਣਾਏ ਜਾਣ ਸਮੇਂ ਮੁੰਬਈ ਪੁਲੀਸ ਦੇ ਮੁਅੱਤਲ ਅਧਿਕਾਰੀ ਸਚਿਨ ਵਜ਼ੇ ਤੇ ਸਾਬਕਾ ਪੁਲੀਸ ਮੁਲਾਜ਼ਮ ਵਿਨਾਇਕ ਸ਼ਿੰਦੇ ਹਾਜ਼ਰ ਸਨ। ਵਿਸ਼ੇਸ਼ ਅਦਾਲਤ ਦੇ ਜੱਜ ਪੀਆਰ ਸਿਤਰੇ ਨੇ ਦੋ ਮੁਲਜ਼ਮਾਂ ਸ਼ਿੰਦੇ ਤੇ ਨਰੇਸ਼ ਗੋਰ ਦੀ ਐੱਨਆਈਏ ਹਿਰਾਸਤ 7 ਅਪਰੈਲ ਤੱਕ ਵਧਾ ਦਿੱਤੀ ਹੈ। ਇਸ ਦੌਰਾਨ ਕੌਮੀ ਜਾਂਚ ਏਜੰਸੀ ਨੇ ਸਚਿਨ ਵਜ਼ੇ ਨਾਂ ਹੇਠ ਰਜਿਸਟਰਡ ਇੱਕ ਮਹਿੰਗੀ ਕਾਰ ਅੱਜ ਨਵੀ ਮੁੰਬਈ ਤੋਂ ਜ਼ਬਤ ਕੀਤੀ ਹੈ। -ਪੀਟੀਆਈ