ਸਿੰਗਾਪੁਰ, 12 ਜੂਨ
ਚੀਨੀ ਰੱਖਿਆ ਮੰਤਰੀ ਜਨਰਲ ਵੇਈ ਫੇਂਗੇ ਨੇ ਅੱਜ ਕਿਹਾ ਕਿ ਚੀਨ ਅਤੇ ਭਾਰਤ ਗੁਆਂਢੀ ਹਨ ਅਤੇ ਚੰਗੇ ਸਬੰਧ ਬਣਾਏ ਰੱਖਣਾ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਅਸਲ ਕੰਟਰੋਲ ਰੇਖਾ (ਐੱਲਏਸੀ) ‘ਤੇ ਸ਼ਾਂਤੀ ਲਈ ਮਿਲ ਕੇ ਕੰਮ ਕਰ ਰਹੇ ਹਨ। ਇੱਥੇ ਸ਼ਾਂਗਰੀ-ਲਾ ਵਾਰਤਾ ਨੂੰ ਸੰਬੋਧਿਤ ਕਰਦੇ ਹੋਏ ਵੇਈ ਨੇ ਦੱਖਣੀ ਚੀਨ ਸਾਗਰ ਸਮੇਤ ਖੇਤਰੀ ਵਿਵਾਦਾਂ ਨੂੰ ਸੁਲਝਾਉਣ ਲਈ ਸ਼ਾਂਤੀਪੂਰਨ ਤਰੀਕਿਆਂ ’ਤੇ ਜ਼ੋਰ ਦਿੱਤਾ।