ਪਟਨਾ, 21 ਸਤੰਬਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉੱਤਰ ਪ੍ਰਦੇਸ਼ ਦੇ ਫੂਲਪੁਰ ਹਲਕੇ ਤੋਂ ਲੋਕ ਸਭਾ ਉਮੀਦਵਾਰੀ ਦੀਆਂ ਅਟਕਲਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇੱਕੋ ਖੁਆਇਸ਼ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨਾ ਹੈ। ਨਿਤੀਸ਼ ਕੁਮਾਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਨੌਜਵਾਨ ਪੀੜ੍ਹੀ ਦੇ ਲੋਕਾਂ ਜਿਵੇਂ ਕਿ (ਉਪ ਮੁੱਖ ਮੰਤਰੀ) ਤੇਜਸਵੀ ਯਾਦਵ ਵਰਗੇ ਲੋਕਾਂ ਨੂੰ ਹੋਵੇਗਾ। ਲੋਕ ਸਭਾ ਚੋਣਾਂ ਲੜਨ ਦੀ ਯੋਜਨਾ ਸਬੰਧੀ ਸਵਾਲ ਦੇ ਜਵਾਬ ਵਿੱਚ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ ਕਿਹਾ, ‘‘ਇਹ ਸਿਰਫ ਅਟਕਲਾਂ ਹਨ ਅਤੇ ਅਜਿਹੀਆਂ ਗੱਲਾਂ ਦਾ ਕੋਈ ਆਧਾਰ ਨਹੀਂ ਹੈ। ਮੈਂ ਅਜਿਹੀਆਂ ਖ਼ਬਰਾਂ ਦੇ ਸਰੋਤ ਦਾ ਪਤਾ ਨਹੀਂ। ਮੈਂ ਸਿਰਫ 2024 ਦੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਦਾ ਇੱਛੁਕ ਹਾਂ।’’ ਉਨ੍ਹਾਂ ਕਿਹਾ, ‘‘ਮੈਂ ਆਪਣੇ ਲਈ ਕੁਝ ਨਹੀਂ ਚਾਹੁੰਦਾ। ਮੈਂ ਜੋ ਕੁਝ ਵੀ ਕਰ ਰਿਹਾ ਹਾਂ ਇਹ ਨੌਜਵਾਨ ਪੀੜ੍ਹੀ… ਤੇਜਸਵੀ ਯਾਦਵ ਵਰਗੇ ਲੋਕਾਂ ਲਈ ਹੈ।’’ -ਪੀਟੀਆਈ