ਨਵੀਂ ਦਿੱਲੀ: ਬਰਤਾਨੀਆ ਦੀ ਕੌਮਾਂਤਰੀ ਵਪਾਰ ਮਾਮਲਿਆਂ ਬਾਰੇ ਮੰਤਰੀ ਐਨੀ-ਮਾਰੀ ਟਰੈਵੇਲਾਨ ਨੇ ਕਿਹਾ ਕਿ ਭਾਰਤ ਅਤੇ ਬਰਤਾਨੀਆ ਆਰਥਿਕ ਸਬੰਧਾਂ ਨੂੰ ਦੀ ਮਜ਼ਬੂਤੀ ਲਈ ਮੁਕਤ ਵਪਾਰ ਸਮਝੌਤਾ (ਐੱਫਟੀਏ) ਕਰਨਾ ਚਾਹੁੰਦੇ ਹਨ ਜੋ ਦੋਹਾਂ ਦੇਸ਼ਾਂ ਲਈ ਆਪਸੀ ਤੌਰ ’ਤੇ ਫਾਇਦੇਮੰਦ ਹੈ। ਟਰੈਵੇਲਾਨ ਨੇ ਆਸ ਪ੍ਰਗਟਾਈ ਕਿ ਦੋਵੇਂ ਪੱਖ ਇਸ ਸਮਝੌਤੇ ਲਈ ਇਸ ਸਾਲ ਦੇ ਅਖੀਰ ਜਾਂ 2023 ਦੀ ਸ਼ੁਰੂਆਤ ਤੱਕ ਗੱਲਬਾਤ ਪੂਰੀ ਹੋ ਜਾਵੇਗੀ। ਵਣਜ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ 13 ਜਨਵਰੀ ਨੂੰ ਇੱਥੇ ਮਾਰੀ ਟਰੈਵੇਲਾਨ ਨਾਲ ਮੁਲਾਕਾਤ ਕੀਤੀ ਸੀ ਅਤੇ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਬਾਰੇ ਗੱਲਬਾਤ ਦੀ ਰਸਮੀ ਸ਼ੁਰੂਆਤ ਕੀਤੀ ਸੀ। ਇਸ ਸਮਝੌਤੇ ਨਾਲ 2030 ਤੱਕ ਦੁਵੱਲਾ ਕਾਰੋਬਾਰ ਦੁੱਗਣਾ ਹੋਣ ਵਿਚ ਮਦਦ ਮਿਲੇਗੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਆਰਥਿਕ ਸਬੰਧਾਂ ਨੂੰ ਹੁਲਾਰਾ ਮਿਲੇਗਾ। ਦੋਵੇਂ ਪੱਖ ਦਸੰਬਰ 2022 ਤੱਕ ਗੱਲਬਾਤ ਪੂਰੀ ਕਰਨਾ ਚਾਹੁੰਦੇ ਹਨ ਅਤੇ ਜਲਦੀ ਹੀ ਅੰਤ੍ਰਿਮ ਸਮਝੌਤਾ ਕਰਨਾ ਚਾਹੁੰਦੇ ਹਨ। -ਪੀਟੀਆਈ