ਢਾਕਾ, 7 ਜਨਵਰੀ
ਬੰਗਲਾਦੇਸ਼ ’ਚ ਆਮ ਚੋਣਾਂ ਲਈ ਐਤਵਾਰ ਸਵੇਰ ਤੋਂ ਸ਼ੁਰੂ ਹੋਇਆ ਮਤਦਾਨ ਜਾਰੀ ਹੈ। ਸਥਾਨਕ ਸਮੇਂ ਅਨੁਸਾਰ ਮਤਦਾਨ ਦੇ ਸ਼ੁਰੂ ਦੇ ਦੋ ਘੰਟੇ ਤਕ ਵੋਟਾਂ ਪੈਣ ਦੀ ਗਿਣਤੀ ਬਹੁਤ ਘੱਟ ਸੀ। ਬੰਗਲਾਦੇਸ਼ ਦੇ ਚੋਣ ਕਮਿਸ਼ਨਰ ਅਨਿਸੁਰ ਰਹਿਮਾਨ ਨੇ ਕਿਹਾ ਕਿ ਲੱਗਦਾ ਹੈ ਕਿ ਸ਼ਾਮ ਤਕ ਮਤਦਾਨ 50 ਫੀਸਦੀ ਤੋਂ ਘੱਟ ਨਹੀਂ ਰਹੇਗਾ। ਮੁੱਖ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੇ ਚੋਣਾਂ ਦਾ ਵਿਰੋਧ ਕਰਕੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਸੱਤਾ ਵਿੱਚ ਮੁੜ ਕਾਬਜ਼ ਹੋਣਾ ਲਗਪਗ ਤੈਅ ਹੈ। ਮਤਦਾਨ ਸਥਾਨਕ ਸਮੇਂ ਅਨੁਸਾਰ ਸਵੇਰੇ ਅੱਠ ਵਜੇ ਸ਼ੁਰੂ ਹੋਇਆ ਅਤੇ ਸ਼ਾਮ ਪੰਜ ਵਜੇ ਤਕ ਜਾਰੀ ਰਹੇਗਾ। ਦੇਸ਼ ਦੇ ਚੋਣ ਕਮਿਸ਼ਨ ਅਨੁਸਾਰ 42000 ਤੋਂ ਵਧ ਮਤਦਾਨ ਕੇਂਦਰਾਂ ’ਚ ਐਤਵਾਰ ਨੂੰ ਹੋਣ ਵਾਲੇ ਮਤਦਾਨ ’ਚ ਕੁੱਲ 11.96 ਕਰੋੜ ਲੋਕ ਆਪਣੇ ਚੋਣ ਅਧਿਕਾਰੀ ਦੀ ਵਰਤੋਂ ਕਰਨਗੇ। ਪ੍ਰਧਾਨ ਮੰਤਰੀ ਹਸੀਲਨਾ ਦੀ ਲਗਪਗ ਚੌਥੀ ਵਾਰ ਜਿੱਤਣ ਦੀ ਉਮੀਦ ਜਤਾਈ ਜਾ ਰਹੀ ਹੈ।