ਨਵੀਂ ਦਿੱਲੀ: ਤਿੱਬਤ ਦੇ ਅਧਿਆਤਮਕ ਗੁਰੂ 14ਵੇਂ ਦਲਾਈ ਲਾਮਾ ਦੇ ਵਿਦਿਆਰਥੀਆਂ ਅਤੇ ਮਿੱਤਰਾਂ ਵੱਲੋਂ ਉਨ੍ਹਾਂ ਨੂੰ ਭਾਰਤ ਦਾ ਸਰਬਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਉਨ੍ਹਾਂ ਇੱਕ ਆਨਲਾਈਨ ਵੋਟਿੰਗ ਮੁਹਿੰਮ ਵੀ ਵਿੱਢੀ ਹੈ। ਇਸ ਮੁਹਿੰਮ ਨੂੰ ਵਿੱਢਣ ਵਾਲੀ ਕੋਰ ਟੀਮ ਦੀ ਮੈਂਬਰ ਪ੍ਰੋ. ਰੇਣੂਕਾ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਿੰਮ ਤਹਿਤ www.bharatratnafordalailama.in ’ਤੇ ਜਾਂ ਸਰਵਿਸ ਨੰਬਰ 917065506767 ’ਤੇ ਮਿੱਸ ਕਾਲ ਦੇ ਕੇ ਹਮਾਇਤ ਦਰਜ ਕਰਵਾਈ ਜਾ ਸਕਦੀ ਹੈ। -ਟਨਸ