ਨਵੀਂ ਦਿੱਲੀ: ਡਾਇਰੈਕਟਰ ਜਨਰਲ ਸ਼ਹਿਰੀ ਹਵਾਬਾਜ਼ੀ (ਡੀਜੀਸੀਏ) ਨੇ ਸਮੁੱਚੇ ਤੌਰ ’ਤੇ ਸਿਖਲਾਈ ਪ੍ਰਾਪਤ ਨਾ ਕਰਨ ਵਾਲੇ ਪਾਇਲਟ ਨੂੰ ਇੰਦੌਰ ਹਵਾਈ ਅੱਡੇ ਵਿਖੇ ਯਾਤਰੀਆਂ ਸਣੇ ਜਹਾਜ਼ ਉਤਾਰਨ ਦੀ ਇਜਾਜ਼ਤ ਦੇਣ ਲਈ ਵਿਸਤਾਰਾ ਏਅਰਲਾਈਨਜ਼ ’ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਡੀਜੀਸੀਏ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਸ ਜਹਾਜ਼ ਦੇ ਫਰਸਟ ਆਫ਼ੀਸਰ ਦੇ ਰੂਪ ਵਿੱਚ ਤਾਇਨਾਤ ਪਾਇਲਟ ਨੇ ਸਿਮੁਲੇਟਰ ਵਿੱਚ ਜ਼ਰੂਰੀ ਸਿਖਲਾਈ ਲਏ ਬਿਨਾ ਜਹਾਜ਼ ਨੂੰ ਇੰਦੌਰ ਹਵਾਈ ਅੱਡੇ ’ਤੇ ਉਤਾਰਿਆ ਸੀ। ਇਕ ਅਧਿਕਾਰੀ ਨੇ ਕਿਹਾ, ‘‘ਇਹ ਇਕ ਗੰਭੀਰ ਉਲੰਘਣਾ ਸੀ ਜਿਸ ਨਾਲ ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ।’’
ਡੀਜੀਸੀਏ ਦੇ ਅਧਿਕਾਰੀਆਂ ਨੇ ਕਿਹਾ ਕਿ ਕੈਪਟਨ ਤੋਂ ਇਲਾਵਾ ਵਿਸਤਾਰਾ ਦੀ ਇੰਦੌਰ ਉਡਾਣ ਦੇ ਫਰਸਟ ਆਫ਼ੀਸਰ ਨੇ ਵੀ ਸਿਮੁਲੇਟਰ ਵਿੱਚ ਸਿਖਲਾਈ ਨਹੀਂ ਲਈ ਸੀ। -ਪੀਟੀਆਈ