ਲਖੀਮਪੁਰ, 30 ਅਪਰੈਲ
ਦੁਧਵਾ ਟਾਈਗਰ ਰੱਖ (ਡੀਟੀਆਰ) ਵਿੱਚ ਦੋ ਸਾਲਾਂ ਬਾਅਦ ਸੈਲਾਨੀ 1 ਮਈ ਤੋਂ ਗੈਂਡੇ ਦੇਖਣ ਲਈ ਹਾਥੀ ਦੀ ਸਵਾਰੀ ਅਨੰਦ ਲੈ ਸਕਣਗੇ। ਦੱਸਣਯੋਗ ਹੈ ਕਿ ਮਾਰਚ 2020 ਵਿੱਚ ਕਰੋਨਾ ਮਹਾਮਾਰੀ ਮਗਰੋਂ ਇਹ ਸੇਵਾ ਮੁਅੱਤਲ ਕਰ ਦਿੱਤੀ ਗਈ ਸੀ। ਡੀਟੀਆਰ ਦੇ ਡਾਇਰੈਕਟਰ ਸੰਜੈ ਪਾਠਕ ਨੇ ਸ਼ਨਿਚਰਵਾਰ ਨੂੰ ਦੱਸਿਆ, ‘‘ਗੈਂਡੇ ਦੇਖਣ ਅਤੇ ਹਾਥੀ ਦੀ ਸਵਾਰੀ ਮੁੜ ਸ਼ੁਰੂ ਕਰਨ ਦੀ ਤਜ਼ਵੀਜ ਨੂੰ ਅਧਿਕਾਰੀਆਂ ਦੀ ਮਨਜ਼ੂਰ ਮਗਰੋਂ 1 ਮਈ ਤੋਂ ਸੈਲਾਨੀਆਂ ਨੂੰ ਗੈਂਡੇ ਦੇਖਣ ਲਈ ਹਾਥੀ ਦੀ ਸਵਾਰੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।’’ ਉਨ੍ਹਾਂ ਦੱਸਿਆ ਹਾਥੀ ਦੀ ਸਵਾਰੀ ਦੀ ਆਗਿਆ ਸਿਰਫ ਸਵੇਰ ਸਮੇਂ ਹੋਵੇਗੀ ਜਦਕਿ ਸ਼ਾਮ ਸਮੇਂ ਸੈਲਾਨੀਆਂ ਨੂੰ ਸਫਾਰੀ ਵਾਹਨਾਂ ਦੀ ਵਰਤੋਂ ਕਰਨੀ ਪਵੇਗੀ। -ਪੀਟੀਆਈ