ਗੋਲੀਬੰਦੀ ਦੀ ਉਲੰਘਣਾ: ਫੌਜ ਦਾ ਜੇਸੀਓ ਸ਼ਹੀਦ, ਆਮ ਨਾਗਰਿਕ ਜ਼ਖ਼ਮੀ

ਗੋਲੀਬੰਦੀ ਦੀ ਉਲੰਘਣਾ: ਫੌਜ ਦਾ ਜੇਸੀਓ ਸ਼ਹੀਦ, ਆਮ ਨਾਗਰਿਕ ਜ਼ਖ਼ਮੀ

ਜੰਮੂ, 26 ਨਵੰਬਰ

ਜੰਮੂ ਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਪਾਕਿਸਤਾਨੀ ਫੌਜ ਵੱਲੋਂ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਕੰਟਰੋਲ ਰੇਖਾ ਦੇ ਨਾਲ ਮੂਹਰਲੀਆਂ ਚੌਕੀਆਂ ਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ’ਚ ਫੌਜ ਦਾ ਜੇਸੀਓ ਸ਼ਹੀਦ ਤੇ ਇਕ ਆਮ ਨਾਗਰਿਕ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਪਾਕਿ ਫੌਜੀਆਂ ਨੇ ਜ਼ਿਲ੍ਹੇ ਦੇ ਕਾਸਬਾ ਤੇ ਕਿਰਨੀ ਸੈਕਟਰਾਂ ਵਿੱਚ ਬਿਨਾਂ ਭੜਕਾਹਟ ਤੋਂ ਗੋਲੀਬੰਦੀ ਦੀ ਉਲੰਘਣਾ ਕੀਤੀ। ਫਾਇਰਿੰਗ ਦੌਰਾਨ ਜੇਸੀਓ ਜ਼ਖ਼ਮੀ ਹੋ ਗਿਆ, ਜਿਸ ਨੇ ਮਗਰੋਂ ਫੌਜੀ ਹਸਪਤਾਲ ’ਚ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ। ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All