ਪਟਨਾ, 24 ਅਗਸਤ
ਬਿਹਾਰ ਵਿਧਾਨ ਸਭਾ ਦੇ ਸਪੀਕਰ ਵਿਜੈ ਕੁਮਾਰ ਸਿਨਹਾ ਨੇ ਸੱਤਾਧਾਰੀ ਮਹਾਗਠਜੋੜ ਵੱਲੋਂ ਆਪਣੇ ਖ਼ਿਲਾਫ਼ ਪੇਸ਼ ਕੀਤੇ ਬੇਭਰੋਸਗੀ ਮਤੇ ’ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਅੱਜ ਸਦਨ ’ਚ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ। ਭਾਜਪਾ ਨੇਤਾ ਸਿਨਹਾ ਨੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਹੰਗਾਮੇ ਦੌਰਾਨ ਉਹ ਸਦਨ ਤੋਂ ਜਲਦੀ ਬਾਹਰ ਆ ਗਏ ਅਤੇ ਭਗਵੇਂ ਬਸਤਰ ਪਹਿਨੇ ਭਾਜਪਾ ਵਿਧਾਇਕ ਵੀ ‘ਭਾਰਤ ਮਾਤਾ ਕੀ ਜੈ’ ਅਤੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾਉਂਦੇ ਹੋਏ ਬਾਹਰ ਆ ਗਏ।