ਬਾਲੀਆ/ਲਖਨਊ, 18 ਅਕਤੂਬਰ ਅੱਜ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐਫ) ਨੇ ਬਾਲੀਆ ਜ਼ਿਲ੍ਹੇ ਦੇ ਰੇਵਤੀ ਥਾਣਾ ਖੇਤਰ ਦੇ ਦੁਰਜਨਪੁਰ ਪਿੰਡ ਵਿੱਚ ਸਰਕਾਰੀ ਸਸਤੀ ਦੁਕਾਨ ਦੀ ਅਲਾਟਮੈਂਟ ਦੌਰਾਨ ਇੱਕ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਬਲੀਆ ਤੋਂ ਨਾਮਜ਼ਦ ਦੋ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਐੱਸਟੀਐੱਫ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਅਮਿਤਾਭ ਯਸ਼ ਨੇ ਐਤਵਾਰ ਨੂੰ ਕਿਹਾ, “ਬਾਲੀਆ ਕਾਂਡ ਦੇ ਮੁੱਖ ਮੁਲਜ਼ਮ ਧਰਿੰਦਰ ਪ੍ਰਤਾਪ ਸਿੰਘ ਨੂੰ ਰਾਜਧਾਨੀ ਦੇ ਪੌਲੀਟੈਕਨਿਕ ਚੌਰਾਹੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।”