ਨਵੀਂ ਦਿੱਲੀ, 27 ਫਰਵਰੀ
ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਤ-ਕਵੀ ਰਵਿਦਾਸ ਨੂੰ ਉਨ੍ਹਾਂ ਦੇ ਪ੍ਰਕਾਸ਼ ਦਿਹਾੜੇ ’ਤੇ ਸ਼ਰਧਾਂਜਲੀ ਭੇਟ ਕੀਤੀ। ਨਾਇਡੂ ਨੇ ਟਵਿੱਟਰ ‘ਤੇ ਲਿਖਿਆ, “ਮਹਾਨ ਕਵੀ-ਸੰਤ ਗੁਰੂ ਰਵਿਦਾਸ ਜੀ ਨੂੰ ਅੱਜ ਉਨ੍ਹਾਂ ਦੇ ਜਨਮ ਦਿਹਾੜੇ ’ਤੇ ਮੇਰੀ ਨਿਮਰ ਸ਼ਰਧਾਂਜਲੀ। ਉਨ੍ਹਾਂ ਨੇ ਦੁਨੀਆ ਨੂੰ ਭਾਈਚਾਰੇ ਦਾ ਸੰਦੇਸ਼ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਦੀਆਂ ਪਹਿਲਾਂ ਸੰਤ ਰਵਿਦਾਸ ਨੇ ਜੋ ਸਮਾਨਤਾ, ਸਦਭਾਵਨਾ ਤੇ ਦਇਆ ਦਾ ਸੰਦੇਸ਼ ਦੇਸ਼ ਦੇ ਲੋਕਾਂ ਨੂੰ ਦਿੱਤਾ, ਉਹ ਅੱਗੇ ਵੀ ਸਦੀਆਂ ਤੱਕ ਲੋਕਾਂ ਪ੍ਰੇਰਿਤ ਕਰੇਗਾ। ਇਸ ਦੌਰਾਨ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਵਾਰਾਨਸੀ ਵਿੱਚ ਗੁੁਰੂ ਰਵਿਦਾਸ ਮੰਦਰ ਦੇ ਦਰਸ਼ਨ ਕੀਤੇ।