ਨਵੀਂ ਦਿੱਲੀ, 30 ਜੂਨ
ਸੀਨੀਅਰ ਐਡਵੋਕੇਟ ਕੇ ਕੇ ਵੇਣੂਗੋਪਾਲ ਨੂੰ ਬੁੱਧਵਾਰ ਨੂੰ ਮੁੜ ਇਕ ਸਾਲ ਲਈ ਭਾਰਤ ਦਾ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ । ਕਾਨੂੰਨ ਮੰਤਰਾਲੇ ਨੇ ਇਸ ਸਬੰਧੀ ਨੋਟੀਫਿਕੇਟ ਜਾਰੀ ਕੀਤਾ ਹੈ। ਆਮ ਤੌਰ ’ਤੇ ਅਟਾਰਨੀ ਜਨਰਲ ਦਾ ਸੇਵਾਕਾਲ 3 ਵਰ੍ਹਿਆਂ ਦਾ ਹੁੰਦਾ ਹੈ। ਸ੍ਰੀ ਵੇਣੂਗੋਪਾਲ ਨੇ ਬੀਤੇ ਵਰ੍ਹੇ ਆਪਣਾ ਪਹਿਲਾ ਸੇਵਾਕਾਲ ਖਤਮ ਹੋਣ ’ਤੇ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੀ ਵਧ ਉਮਰ ਨੂੰ ਦੇਖਦਿਆਂ ਉਨ੍ਹਾਂ ਦਾ ਸੇਵਾਕਾਲ ਇਕ ਸਾਲ ਕੀਤਾ ਜਾਵੇ। ਉਹ 90 ਸਾਲ ਦੇ ਹਨ ਤੇ ਇਸ ਵਾਰ ਵੀ ਉਨ੍ਹਾਂ ਨੂੰ ਇਕ ਸਾਲ ਲਈ ਮੁੜ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਸੇਵਾਕਾਲ 1 ਜੁਲਾਈ 2021 ਤੋਂ ਸ਼ੁਰੂ ਹੋਵੇਗਾ। -ਏਜੰਸੀ