ਮੁੰਬਈ: ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਦੱਖਣੀ ਮੁੰਬਈ ਸਥਿਤ ਰਿਹਾਇਸ਼ ‘ਅੰਤੀਲੀਆ’ ਨੇੜਿਓਂ ਵੀਰਵਾਰ ਨੂੰ ਧਮਾਕਾਖੇਜ਼ ਸਮੱਗਰੀ (ਜਿਲੇਟਿਨ) ਸਣੇ ਮਿਲਿਆ ਵਾਹਨ ਚੋਰੀਸ਼ੁਦਾ ਹੈ। ਪੁਲੀਸ ਨੇ ਅੱਜ ਦੱਸਿਆ ਕਿ ਉਕਤ ਵਾਹਨ ਦੇ ਮਾਲਕ ਵੱਲੋਂ ਪਿਛਲੇ ਹਫ਼ਤੇ ਇਸ ਦੇ ਚੋਰੀ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਇੱਕ ਅਧਿਕਾਰੀ ਨੇ ਦੱਸਿਆ, ‘ਵਾਹਨ ਦਾ ਮਾਲਕ ਹੀਰੇਨ ਮਨਸੁਖ, ਅੰਬਾਨੀ ਦੇ ਘਰ ਨੇੜਿਓਂ ਮਿਲੀ ਗੱਡੀ, ਜੋ ਕਿ ਉਸ ਦੀ ਗੱਡੀ ਵਰਗੀ ਸੀ, ਦੀਆਂ ਨਸ਼ਰ ਹੋਈਆਂ ਤਸਵੀਰਾਂ ਦੇਖਣ ਮਗਰੋਂ ਅੱਜ ਦੁਪਹਿਰ ਦੱਖਣੀ ਮੁੰਬਈ ਸਥਿਤ ਪੁਲੀਸ ਕਮਿਸ਼ਨਰ ਦਫ਼ਤਰ ਆਇਆ।’ ਉਨ੍ਹਾਂ ਕਿਹਾ ਕਿ ਉਸ ਦਾ ਬਿਆਨ ਕਰਾਈਮ ਇੰਟੈਲੀਜੈਂਸ ਯੂਨਿਟ (ਸੀਆਈਯੂ) ਵੱਲੋਂ ਦਰਜ ਕੀਤਾ ਜਾਵੇਗਾ। ਹੀਰੇਨ ਮਨਸੁਖ ਨੇ ਬਾਅਦ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਪਰਿਵਾਰ ਨਾਲ ਇੱਕ ਸਮਾਗਮ ’ਚ ਜਾਂਦੇ ਸਮੇਂ ਸਟੇਅਰਿੰਗ ਜਾਮ ਹੋਣ ਕਾਰਨ ਉਸ ਨੇ ਆਪਣੀ ਗੱਡੀ (ਐੱਸਯੂਵੀ) 17 ਫਰਵਰੀ ਨੂੰ ਏਰੋਲੀ ਮੁਲੰਦ ਪੁਲ ’ਤੇ ਖੜ੍ਹੀ ਕੀਤੀ ਸੀ, ਜਿਥੋਂ ਉਹ ਚੋਰੀ ਹੋ ਗਈ। -ਪੀਟੀਆਈ