ਨਾਗਪੁਰ, 14 ਫਰਵਰੀ
ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਨੂੰ ਕਿਹਾ ਕਿ ਫਸਟੈਗ ਨੂੰ ਲਾਗੂ ਕਰਨ ਦੀ ਆਖਰੀ ਤਰੀਕ ਹੋਰ ਨਹੀਂ ਵਧਾਈ ਜਾਵੇਗੀ ਅਤੇ ਵਾਹਨ ਮਾਲਕਾਂ ਨੂੰ ਤੁਰੰਤ ਈ-ਭੁਗਤਾਨ ਦੀ ਸਹੂਲਤ ਅਪਣਾਉਣੀ ਚਾਹੀਦੀ ਹੈ। ਕੇਂਦਰ ਸਰਕਾਰ ਨੇ ਫਾਸਟੈਗ ਦੀ ਆਖਰੀ ਮਿਤੀ 1 ਜਨਵਰੀ 2021 ਤੋਂ ਵਧਾ ਕੇ 15 ਫਰਵਰੀ 2021 ਕੀਤੀ ਹੋਈ ਹੈ।