ਨਵੀਂ ਦਿੱਲੀ: ਸਰਕਾਰ ਨੇ ਆਟੋਮੇਟਿਡ ਟੈਸਟਿੰਗ ਸਟੇਸ਼ਨਾਂ ਰਾਹੀਂ ਵਾਹਨਾਂ ਦੀ ਫਿਟਨੈੱਸ ਟੈਸਟਿੰਗ ਨੂੰ ਲਾਜ਼ਮੀ ਕਰ ਦਿੱਤਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਕਿ ਏਟੀਐੱਸ ਵੱਲੋਂ ਭਾਰੀ ਮਾਲ ਵਾਹਨਾਂ ਅਤੇ ਭਾਰੀ ਯਾਤਰੀ ਮੋਟਰ ਵਾਹਨਾਂ ਲਈ ਫਿਟਨੈੱਸ ਟੈਸਟਿੰਗ 1 ਅਪਰੈਲ 2023 ਜਦੋਂ ਕਿ ਦਰਮਿਆਨੇ ਮਾਲ ਵਾਹਨਾਂ ਅਤੇ ਯਾਤਰੀ ਮੋਟਰ ਵਾਹਨਾਂ ਲਈ ਇਹ ਟੈਸਟ 1 ਜੂਨ 2024 ਤੋਂ ਲਾਜ਼ਮੀ ਹੋਵੇਗਾ।