ਬਨਿਹਾਲ/ਜੰਮੂ, 1 ਜੁਲਾਈ
ਰਾਮਬਨ ਜ਼ਿਲ੍ਹੇ ਦੇ ਨੇੜੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਅੱਜ ਸਵੇਰੇ ਵਾਹਨ ਪਲਟਣ ਕਾਰਨ ਅਮਰਨਾਥ ਜਾ ਰਹੇ ਤਿੰਨ ਸ਼ਰਧਾਲੂ ਜ਼ਖ਼ਮੀ ਹੋ ਗਏ। ਸ਼ਰਧਾਲੂ ਟੈਂਪੂ-ਟਰੈਵਲਰ ਵਿੱਚ ਸਫ਼ਰ ਕਰ ਰਹੇ ਸਨ, ਜੋ ਕਸ਼ਮੀਰ ਤੋਂ ਜੰਮੂ ਜਾ ਰਿਹਾ ਸੀ। ਬਨਿਹਾਲ ਦੇ ਸ਼ੇਰਬੀਬੀ ਇਲਾਕੇ ਨੇੜੇ ਇਹ ਵਾਹਨ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਕੁੰਦਨ ਕੁਮਾਰ (59) ਵਾਸੀ ਉੱਤਰ ਪ੍ਰਦੇਸ਼, ਵਿਵੇਕ (10) ਛੱਤੀਸਗੜ੍ਹ ਅਤੇ ਅਨੀਤਾ ਗੁਪਤਾ (49) ਜ਼ਖ਼ਮੀ ਹੋ ਗਏ।