ਨਵੀਂ ਦਿੱਲੀ, 13 ਅਗਸਤ
ਆਈਸ਼ਰ ਮੋਟਰਜ਼ ਨੇ ਅੱਜ ਦੱਸਿਆ ਕਿ ਉਸ ਦੀ ਸਹਾਇਕ ਕੰਪਨੀ ਵੀਈ ਕਮਰਸ਼ੀਅਲ ਵਹੀਕਲ (ਵੀਈਸੀਵੀ) ਨੇ ਵੋਲਵੋ ਗਰੁੱਪ ਇੰਡੀਆ ਦਾ ਬੱਸ ਕਾਰੋਬਾਰ 100.50 ਕਰੋੜ ਰੁਪਏ ਤੋਂ ਵੱਧ ’ਚ ਖ਼ਰੀਦਣ ਲਈ ਵਪਾਰਕ ਸਮਝੌਤਾ ਕੀਤਾ ਹੈ।
ਆਈਸ਼ਰ ਮੋਟਰਜ਼ ਨੇ ਦੱਸਿਆ ਕਿ ਵੀਈਸੀਵੀ ਵੱਲੋਂ 12 ਅਗਸਤ ਨੂੰ ਵੋਲਵੋ ਗਰੁੱਪ ਇੰਡੀਆ ਨਾਲ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ। ਕੰਪਨੀ ਨੇ ਦੱਸਿਆ ਕਿ ਇਹ 100.50 ਕਰੋੜ ਰੁਪਏ ਦਾ ਇਹ ਸਮਝੌਤਾ ਭਾਰਤ ’ਚ ਵੋਲਵੋ ਬੱਸਾਂ ਦੇ ਨਿਰਮਾਣ, ਅਸੈਂਬਲੀ, ਵੰਡ ਅਤੇ ਸੇਲ ਅਤੇ ਕਾਰੋਬਾਰ ਦੇ ਹੋਰ ਅਧਿਕਾਰਾਂ ਵਾਸਤੇ ਹੈ। ਇਸ ਤਹਿਤ ਹੋਸਾਕੋਟੇ (ਬੰਗਲੂਰੂ) ਵਿਚਲੀ ਬੱਸਾਂ ਬਣਾਉਣ ਵਾਲੀ ਇਕਾਈ ਅਤੇ ਵੋਲਵੋ ਬੱਸ ਇੰਡੀਆ (ਵੀਬੀਆਈ) ਅਧੀਨ ਕੰਮ ਕਰਦੇ ਸਾਰੇ ਮੁਲਾਜ਼ਮ ਵੀਈਵੀਸੀ ’ਚ ਤਬਦੀਲ ਹੋ ਜਾਣਗੇ।
-ਪੀਟੀਆਈ