ਨਵੀਂ ਦਿੱਲੀ: ਭਾਰਤੀ ਸੂਚਨਾ ਸੇਵਾ ਦੀ ਸੀਨੀਅਰ ਅਧਿਕਾਰੀ ਵਸੁਧਾ ਗੁਪਤਾ ਨੂੰ ਅੱਜ ਆਲ ਇੰਡੀਆ ਰੇਡੀਓ ਦੀ ਨਿਊਜ਼ ਸੇਵਾਵਾਂ ਵਿਭਾਗ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਸ੍ਰੀਮਤੀ ਗੁਪਤਾ ਇਸ ਤੋਂ ਪਹਿਲਾਂ ਪੀਆਈਬੀ ਦੇ ਡਾਇਰੈਕਟਰ ਜਨਰਲ ਸਨ। ਉਨ੍ਹਾਂ ਨੇ ਨਵੇਂ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਆਲ ਇੰਡੀਆ ਰੇਡੀਓ ਦੇ ਡੀਜੀ ਐਨ ਵੇਨੂਧਰ ਰੈੱਡੀ ਬੁੱਧਵਾਰ ਨੂੰ ਸੇਵਾਮੁਕਤ ਹੋਏ ਹਨ। ਵਸੁਧਾ ਗੁਪਤਾ 1989 ਬੈਚ ਦੇ ਅਧਿਕਾਰੀ ਹਨ ਅਤੇ ਉਹ ਆਪਣੇ 32 ਵਰ੍ਹਿਆਂ ਦੇ ਕਰੀਅਰ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਕਈ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। -ਏਜੰਸੀ