ਮੁੰਬਈ, 19 ਜੁਲਾਈ
ਕਰੋਨਾ ਵਾਇਰਸ ਤੋਂ ਪੀੜਤ ਕਵੀ ਅਤੇ ਐਲਗਾਰ ਪ੍ਰੀਸ਼ਦ ਕੇਸ ਦੇ ਮੁਲਜ਼ਮ ਵਰਵਰਾ ਰਾਓ ਨੂੰ ਐਤਵਾਰ ਨੂੰ ਨਊਰੋਲੋਜੀ ਅਤੇ ਪਿਸ਼ਾਬ ਦੀਆਂ ਸਮੱਸਿਆਵਾਂ ਦੇ ਇਲਾਜ ਲਈ ਨਾਨਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ 80 ਸਾਲ ਦੇ ਸ੍ਰੀ ਰਾਓ ਦੇ ਕਰੋਨਾ ਪੀੜਤ ਹੋਣ ਤੋਂ ਬਾਅਦ ਉਨ੍ਹਾਂ ਦਾ ਦੱਖਣੀ ਮੁੰਬਈ ਦੇ ਸਰਕਾਰੀ ਸੇਂਟ ਜਾਰਜ ਦੇ ਹਸਪਤਾਲ ਵਿਖੇ ਇਲਾਜ ਅਧੀਨ ਸੀ। ਅਧਿਕਾਰੀ ਨੇ ਦੱਸਿਆ ਕਿ ਕੋਵਿਡ-19 ਦੇ ਇਲਾਜ ਦੌਰਾਨ ਡਾਕਟਰਾਂ ਨੂੰ ਉਨ੍ਹਾਂ ਦੀ ਹਾਲਤ ਸਥਿਰ ਲੱਗੀ ਪਰ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਨੂੰ ਨਿਊਰੋ ਸਬੰਧੀ ਸਮੱਸਿਆਵਾਂ ਹਨ। ਹਸਪਤਾਲ ਦੇ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਰਕਾਰੀ ਜੇ ਜੇ ਹਸਪਤਾਲ ਵਿਚ ਦਿਮਾਗ ਦੇ ਮਾਹਿਰਾਂ ਨੇ ਉਨ੍ਹਾਂ ਦੀ ਮੁੜ ਜਾਂਚ ਕੀਤੀ ਗਈ ਅਤੇ ਪਾਇਆ ਕਿ ਉਨ੍ਹਾਂ ਡਿਲੀਰੀਅਸ ਦੀ ਸਮੱਸਿਆ ਹੈ। ਇਹ ਮਰੀਜ਼ ਦੀ ਸੋਚ ਅਤੇ ਸਮਝ ਨੂੰ ਪ੍ਰਭਾਵਿਤ ਕਰਨ ਦੇ ਨਾਨ ਬੇਚੈਨੀ, ਭਰਮ ਪੈਦਾ ਹੁੰਦੇ ਹਨ। ਅਧਿਕਾਰੀ ਨੇ ਦੱਸਿਆ ਕਿ ਨਿਊਰੋ ਦੇ ਨਾਲ ਨਾਲ ਪਿਸ਼ਾਬ ਸੰਬਧੀ ਇਲਾਜ ਲਈ ਉਨ੍ਹਾਂ ਨੂੰ ਅੱਜ ਤੜਕੇ ਨਾਨਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।