ਮੁੰਬਈ: ਬੰਬੇ ਹਾਈ ਕੋਰਟ ਨੇ ਅੱਜ ਕਿਹਾ ਕਿ ਐਲਗਾਰ ਪ੍ਰੀਸ਼ਦ-ਮਾਓਵਾਦੀ ਸਬੰਧਾਂ ਦੇ ਮਾਮਲੇ ’ਚ ਕਵੀ ਵਰਵਰਾ ਰਾਓ ਨੂੰ 18 ਨਵੰਬਰ ਤੱਕ ਤਲੋਜਾ ਜੇਲ੍ਹ ਦੇ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕਰਨ ਦੀ ਲੋੜ ਨਹੀਂ ਹੈ। ਅਦਾਲਤ ਨੇ ਅਪੀਲ ’ਤੇ ਸੁਣਵਾਈ 18 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਅਦਾਲਤ ਨੇ ਰਾਓ ਨੂੰ ਇਸ ਸਾਲ 22 ਫਰਵਰੀ ਨੂੰ ਮੈਡੀਕਲ ਆਧਾਰ ’ਤੇ ਛੇ ਮਹੀਨੇ ਲਈ ਅੰਤਰਿਮ ਜ਼ਮਾਨਤ ਦਿੱਤੀ ਸੀ। ਉਨ੍ਹਾਂ ਪੰਜ ਸਤੰਬਰ ਨੂੰ ਸਮਰਪਣ ਕਰਕੇ ਨਿਆਂਇਕ ਹਿਰਾਸਤ ’ਚ ਵਾਪਸ ਜਾਣਾ ਸੀ। ਰਾਓ ਨੇ ਪਿਛਲੇ ਮਹੀਨੇ ਆਪਣੇ ਵਕੀਲ ਆਰ ਸੱਤਿਆਨਾਰਾਇਣਨ ਤੇ ਸੀਨੀਅਰ ਐਡਵੋਕੇਟ ਆਨੰਦ ਗਰੋਵਰ ਰਾਹੀਂ ਅਰਜ਼ੀ ਦਾਇਰ ਕਰਕੇ ਜ਼ਮਾਨਤ ਦੀ ਮਿਆਦ ਵਧਾਉਣ ਦੀ ਅਪੀਲ ਕੀਤੀ ਸੀ। -ਪੀਟੀਆਈ