ਨਵੀਂ ਦਿੱਲੀ: ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਅੱਜ ਕੇਂਦਰ ਸਰਕਾਰ ਦੀ ਹਦਾਇਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਹਿਲਾਂ ਇਹ ਫ਼ੈਸਲਾ ਕਰ ਲੈਣਾ ਚਾਹੀਦਾ ਹੈ ਕਿ ਚੋਣ ਰੈਲੀਆਂ ਤਰਜੀਹ ਹਨ ਜਾਂ ਕਰੋਨਾ ਉਤੇ ਕਾਬੂ ਪਾਉਣਾ। ਹਾਲ ਹੀ ਵਿਚ ਯੂਪੀ ਸਣੇ ਕਈ ਰਾਜਾਂ ਨੇ ਰਾਤ ਨੂੰ ਕਰਫਿਊ ਲਾਏ ਜਾਣ ਦਾ ਐਲਾਨ ਕੀਤਾ ਹੈ। ਜਿਹੜੀ ਹਦਾਇਤ ਦਾ ਗਾਂਧੀ ਨੇ ਹਵਾਲਾ ਦਿੱਤਾ ਹੈ, ਉਸ ਬਾਰੇ ਕੇਂਦਰ ਸਰਕਾਰ ਨੇ ਮਾਰਚ 2021 ਵਿਚ ਮਹਾਰਾਸ਼ਟਰ ਸਰਕਾਰ ਨੂੰ ਨੋਟ ਲਿਖਿਆ ਸੀ ਤੇ ਰਾਤ ਨੂੰ ਕਰਫਿਊ ਲਾਉਣ ਦਾ ਵਿਰੋਧ ਕੀਤਾ ਸੀ। -ਪੀਟੀਆਈ