ਮੁੰਬਈ, 4 ਦਸੰਬਰ
ਬੌਲੀਵੁੱਡ ਅਦਾਕਾਰ ਵਰੁਣ ਧਵਨ, ਅਦਾਕਾਰਾ ਨੀਤੂ ਕਪੂਰ ਅਤੇ ਡਾਇਰੈਕਟਰ ਰਾਜ ਮਹਿਤਾ ਕਰੋਨਾ ਪਾਜ਼ੇਟਿਵ ਗਏ ਹਨ। ਇਹ ਸਾਰੇ ਫ਼ਿਲਮ ‘ਜੁਗ ਜੁਗ ਜੀਓ’ ਦੀ ਉਸ ਯੂਨਿਟ ਦਾ ਹਿੱਸਾ ਸਨ, ਜਿਹੜੀ ਕੁਝ ਦਿਨ ਪਹਿਲਾਂ ਸ਼ੂਟਿੰਗ ਲਈ ਚੰਡੀਗੜ੍ਹ ਗਈ ਸੀ। ਫਿਲਮਫੇਅਰ.ਕਾਮ ਦੀ ਇੱਕ ਰਿਪੋਰਟ ਮੁਤਾਬਕ ਫ਼ਿਲਮ ਦੀ ਸ਼ੂਟਿੰਗ ਆਰਜ਼ੀ ਤੌਰ ’ਤੇ ਰੋਕੀ ਜਾ ਚੁੱਕੀ ਹੈ। ਫ਼ਿਲਮ ਵਿੱਚ ਕੰਮ ਰਹੇ ਉਕਤ ਕਲਾਕਾਰ ਨਵੰਬਰ ਮਹੀਨੇ ਦੇ ਦੂਜੇ ਹਫ਼ਤੇ ਚੰਡੀਗੜ੍ਹ ਗਏ ਸਨ। ਫ਼ਿਲਮ ਸਿਤਾਰਿਆਂ ਦੇ ਫੋਟੋਗ੍ਰਾਫ਼ਰ ਵਿਰਾਲ ਭਯਾਨੀ ਨੇ ਅੱਜ ਆਪਣੇ ਪ੍ਰਮਾਣਿਤ ਇੰਸਟਾਗ੍ਰਾਮ ਅਕਾਂਊਟ ’ਤੇ ਦੱਸਿਆ ਕਿ ਦੋ ਹੋਰ ਕਲਾਕਾਰਾਂ ਅਨਿਲ ਕਪੂਰ ਅਤੇ ਕਿਆਰਾ ਅਡਵਾਨੀ ਦੀ ਰਿਪੋਰਟ ਨੈਗੇਟਿਵ ਆਈ ਹੈ। ਯੂਨਿਟ ’ਚ ਸ਼ਾਮਲ ਕੋਈ ਵੀ ਹੋਰ ਮੈਂਬਰ ਕਰੋਨਾ ਪਾਜ਼ੇਟਿਵ ਨਹੀਂ ਪਾਇਆ ਗਿਆ। ਸਾਰੇ ਹੀ ਕਲਾਕਾਰਾਂ ਤੇ ਯੂੁਨਿਟ ਦੇ ਹੋਰ ਮੈਂਬਰਾਂ ਨੇ ਨਵੰਬਰ ਮਹੀਨੇ ਸ਼ੂਟਿੰਗ ਸ਼ੁਰੂ ਹੋਣ ਤੋਂ ਕਰੋਨਾ ਲਾਗ ਦੇ ਟੈਸਟ ਕਰਵਾਏ ਸਨ।
-ਆਈਏਐੱਨਐੱਸ