ਨਵੀਂ ਦਿੱਲੀ: ਸੀਨੀਅਰ ਕੂਟਨੀਤਕ ਵਾਣੀ ਸਰਾਜੂ ਰਾਓ ਨੂੰ ਇਟਲੀ ਵਿੱਚ ਭਾਰਤ ਦਾ ਨਵਾਂ ਸਫ਼ੀਰ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਅੱਜ ਦਿੱਤੀ ਹੈ। ਰਾਓ ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਵਿੱਚ 1994 ਬੈਚ ਦੇ ਅਧਿਕਾਰੀ ਹਨ। ਉਹ ਇਸ ਸਮੇਂ ਵਿਦੇਸ਼ ਮੰਤਰਾਲੇ ਵਿੱਚ ਵਧੀਕ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਹ ਨੀਨਾ ਮਲਹੋਤਰਾ ਦੀ ਥਾਂ ਲੈਣਗੇ। ਵਿਦੇਸ਼ ਮੰਤਰਾਲੇ ਨੇ ਬਿਆਨ ਵਿੱਚ ਕਿਹਾ, ‘‘ਉਨ੍ਹਾਂ ਦੇ ਛੇਤੀ ਹੀ ਅਹੁਦਾ ਸੰਭਾਲਣ ਦੀ ਉਮੀਦ ਹੈ।’’ -ਪੀਟੀਆਈ