ਰਾਏਪੁਰ, 30 ਅਗਸਤ
ਇਥੇ ਗਣੇਸ਼ ਚਤੁਰਥੀ ਦੇ ਤਿਉਹਾਰ ਦੇ ਮੱਦੇਨਜ਼ਰ ਵਿਕਰੀ ਲਈ ਰੱਖੀਆਂ ਭਗਵਾਨ ਗਣੇਸ਼ ਦੀਆਂ ਲਗਪਗ 150 ਮੂਰਤੀਆਂ ਦੀ ਕਥਿਤ ਤੌਰ ’ਤੇ ਭੰਨਤੋੜ ਕੀਤੀ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਤੜਕੇ ਆਜ਼ਾਦ ਚੌਕ ਪੁਲੀਸ ਸਟੇਸ਼ਨ ਅਧੀਨ ਪੈਂਦੇ ਅਮਾਪਾਰਾ ਖੇਤਰ ਨੇੜੇ ਵਾਪਰੀ। ਗਣੇਸ਼ ਚਤੁਰਥੀ ਬੁੱਧਵਾਰ ਨੂੰ ਮਨਾਈ ਜਾਵੇਗੀ। -ਪੀਟੀਆਈ