ਸ੍ਰੀਨਗਰ, 2 ਜਨਵਰੀ
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਖੇਤਰ ਵਿਚ ਅੱਜ ਅਤਿਵਾਦੀਆਂ ਵੱਲੋਂ ਕੀਤੇ ਗ੍ਰਨੇਡ ਹਮਲੇ ਵਿੱਚ ਛੇ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਇਸ ਜ਼ਿਲ੍ਹੇ ਦੇ ਤਰਾਲ ਬੱਸ ਅੱਡੇ ‘ਤੇ ਸੁਰੱਖਿਆ ਕਰਮਚਾਰੀਆਂ ਵੱਲ ਗ੍ਰਨੇਡ ਸੁੱਟਿਆ। ਗ੍ਰੇਨੇਡ ਨਿਸ਼ਾਨਾ ਖੁੰਝ ਗਿਆ ਤੇ ਮਾਰਕੀਟ ਵਿਚ ਫਟ ਗਿਆ। ਇਸ ਕਾਰਨ ਘੱਟੋ ਘੱਟ ਛੇ ਨਾਗਰਿਕ ਜ਼ਖਮੀ ਹੋ ਗਏ।