ਨਵੀਂ ਦਿੱਲੀ, 2 ਜੂਨ
ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਕੋਵਿਡ-19 ਵਿਰੋਧੀ ਵੈਕਸੀਨ ਬਣਾਉਣ ਦੀ ਸਮਰੱਥਾ ’ਚ ਅੜਿੱਕੇ ਡਾਹੁਣ ਵਾਲੇ ਅਧਿਕਾਰੀਆਂ ’ਤੇ ‘ਕਤਲੇਆਮ’ ਦਾ ਦੋਸ਼ ਲਗਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਕਰ ਕੇ ਕਈ ਮੌਤਾਂ ਹੋਈਆਂ ਹਨ। ਅਦਾਲਤ ਨੇ ਕਿਹਾ ਕਿ ਭਾਰਤ ਵਿਚ ਕਾਫੀ ਗੁੰਜਾਇਸ਼ ਤੇ ਮੁੱਢਲਾ ਢਾਂਚਾ ਹੈ ਜਿਸ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ। ਅਦਾਲਤ ਨੇ ਕਿਹਾ ਕਿ ਟੀਕਾ ਨਿਰਮਾਣ ਲਈ ਤੁਰੰਤ ਕੁਝ ਸਖ਼ਤ ਕਦਮ ਉਠਾਉਣ ਦੀ ਲੋੜ ਹੈ ਜੋ ਡਰ ਕਰ ਕੇ ਗਾਇਬ ਹੈ ਅਤੇ ਇਹ ਸਮਰੱਥਾ ਵਿਦੇਸ਼ੀਆਂ ਦੇ ਹੱਥਾਂ ਵਿਚ ਨਹੀਂ ਜਾਣੀ ਚਾਹੀਦੀ ਹੈ। ਇਹ ਟਿੱਪਣੀਆਂ ਜਸਟਿਸ ਮਨਮੋਹਨ ਤੇ ਜਸਟਿਸ ਨਾਜ਼ਮੀ ਵਜ਼ੀਰੀ ਦੇ ਬੈਂਚ ਨੇ ਦਿੱਲੀ ਦੀ ਪੈਨੇਸੀਆ ਬਾਇਓਟੈੱਕ ਕੰਪਨੀ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੀਤੀਆਂ। -ਪੀਟੀਆਈ