ਗੋਪੇਸ਼ਵਰ (ਉੱਤਰਾਖੰਡ), 19 ਫਰਵਰੀ
ਪੁਲੀਸ ਨੇ ਦੱਸਿਆ ਕਿ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਹੜ੍ਹ ਪ੍ਰਭਾਵਿਤ ਇਲਾਕੇ ’ਚ ਜੋਸ਼ੀਮੱਠ ਤੇ ਪੀਪਲਕੋਟੀ ਵਿਚਾਲੇ ਹੇਲੰਗ ’ਚ ਅਲਕਨੰਦਾ ਦੇ ਕਿਨਾਰਿਓਂ ਇੱਕ ਹੋਰ ਲਾਸ਼ ਮਿਲੀ ਹੈ, ਜਿਸ ਨਾਲ ਗਲੇਸ਼ੀਅਰ ਟੁੱਟਣ ਕਾਰਨ ਵਾਪਰੀ ਤ੍ਰਾਸਦੀ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 62 ਹੋ ਗਈ ਹੈ। ਉੱਧਰ ਐੱਨਟੀਪੀਸੀ ਦੀ ਤਪੋਵਨ-ਵਿਸ਼ਨੂੰਗੜ੍ਹ ਹਾਈਡਲ ਪ੍ਰਾਜੈਕਟ ਵਾਲੀ ਥਾਂ ’ਤੇ 13ਵੇਂ ਦਿਨ ਵੀ ਖੋਜ ਤੇ ਬਚਾਅ ਮੁਹਿੰਮ ਜਾਰੀ ਰਹੀ। ਹਾਦਸੇ ਮਗਰੋਂ 142 ਜਣੇ ਹਾਲੇ ਵੀ ਲਾਪਤਾ ਹਨ। -ਪੀਟੀਆਈ