ਰੁਦਰਪ੍ਰਯਾਗ, 1 ਅਕਤੂਬਰ
ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਅੱਜ ਉੱਤਰਾਖੰਡ ਦੇ ਕੇਦਾਰਨਾਥ ਧਾਮ ਦੇ ਪਿੱਛੇ ਬਰਫ ਦਾ ਤੂਫਾਨ ਆਇਆ ਪਰ ਮੰਦਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਸ੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੈ ਨੇ ਦੱਸਿਆ, ‘ਅੱਜ ਸਵੇਰੇ ਹਿਮਾਲਿਆ ਖੇਤਰ ਵਿੱਚ ਬਰਫ਼ ਦਾ ਤੂਫ਼ਾਨ ਆਇਆ ਪਰ ਕੇਦਾਰਨਾਥ ਮੰਦਰ ਨੂੰ ਕੋਈ ਨੁਕਸਾਨ ਨਹੀਂ ਹੋਇਆ।’