ਪਿਥੋਰਾਗੜ੍ਹ, 1 ਸਤੰਬਰ
ਉਤਰਾਖੰਡ ਵਿੱਚ ਪਿਥੋਰਾਗੜ੍ਹ ਇਲਾਕੇ ਦੇ ਪਿੰਡ ਨੈਣੀ ਵਿੱਚ ਅੱਜ ਬਕਰੀਆਂ ਚਰਾਉਣ ਵਾਲੇ ਨੌਜਵਾਨ ਨੇ ਖੁਦ ਨੂੰ ਬਚਾਉਂਦਿਆਂ ਤੇਂਦੁਏ ਨੂੰ ਮਾਰ ਦਿੱਤਾ। ਜੰਗਲਾਤ ਵਿਭਾਗ ਦੇ ਅਧਿਕਾਰੀ ਦਿਨੇਸ਼ ਜੋਸ਼ੀ ਅਨੁਸਾਰ ਨਰੇਸ਼ ਸਿੰਘ ਨਾਂ ਦਾ ਇਹ ਨੌਜਵਾਨ ਜਦੋਂ ਬਕਰੀਆਂ ਚਰਾ ਰਿਹਾ ਸੀ ਤਾਂ ਤੇਂਦੁਏ ਨੇ ਇਕ ਬਕਰੀ ਨੂੰ ਫੜ ਲਿਆ। ਨਰੇਸ਼ ਨੇ ਜਦੋਂ ਬਕਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਤੇਂਦੁਆ ਉਸ ’ਤੇ ਝਪਟ ਪਿਆ। ਨਰੇਸ਼ ਨੇ ਖੁਦ ਦਾ ਬਚਾਅ ਕਰਦਿਆਂ ਤੇਂਦੁਏ ’ਤੇ ਦਾਤਰੀ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਤੇਂਦੁਏ ਦੀ ਮੌਤ ਹੋ ਗਈ। ਇਸੇ ਦੌਰਾਨ ਨਰੇਸ਼ ਨੂੰ ਵੀ ਕੁਝ ਸੱਟਾਂ ਲੱਗੀਆਂ। ਉਸ ਨੂੰ ਹਸਪਤਾਲ ਵਿੱਚ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਗਈ ਹੈ। ਪੁਲੀਸ ਨੇ ਨਰੇਸ਼ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ। -ਪੀਟੀਆਈ