ਦੇਹਰਾਦੂਨ, 22 ਦਸੰਬਰ
ਉੱਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਤੇ ਕਾਂਗਰਸ ਪਾਰਟੀ ਦੇ ਮੁੱਖ ਚੋਣ ਪ੍ਰਚਾਰਕ ਹਰੀਸ਼ ਰਾਵਤ ਨੇ ਆਪਣੀ ਹੀ ਪਾਰਟੀ ਸੰਸਥਾ ’ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਹਿੰਦੀ ਵਿੱਚ ਟਵੀਟ ਕੀਤਾ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਵਧੇਰੇ ਥਾਵਾਂ ’ਤੇ ਸਹਿਯੋਗ ਦੇਣ ਦੀ ਥਾਂ ਪਾਸਾ ਮੋੜ ਕੇ ਖੜ੍ਹ ਜਾਂਦਾ ਹੈ ਜਾਂ ਨੈਗੇਟਿਵ ਰੋਲ ਅਦਾ ਕਰਦਾ ਹੈ। ਅਜਿਹੇ ਹਾਲਾਤ ਵਿੱਚ ਉਹ ਚੋਣਾਂ ਰੂਪੀ ਸਮੁੰਦਰ ਨੂੰ ਕਿਵੇਂ ਪਾਰ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮੈਂ ਆਰਾਮ ਕਰਾਂ। ਉੱਤਰਾਖੰਡ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਚੋਣਾਂ ਹੋਣੀਆਂ ਹਨ ਤੇ ਕਾਂਗਰਸ ਇਸ ਪਹਾੜੀ ਸੂਬੇ ਵਿੱਚ ਮੁੜ ਸੱਤਾ ’ਤੇ ਕਾਬਜ਼ ਹੋਣਾ ਚਾਹੁੰਦੀ ਹੈ। -ਪੀਟੀਆਈ