ਦੇਹਰਾਦੂਨ, 17 ਅਗਸਤਫ਼ੌਜੀ ਪਿਛੋਕੜ ਵਾਲੇ ਕਰਨਲ (ਸੇਵਾਮੁਕਤ) ਅਜੈ ਕੋਠਿਆਲ ਉੱਤਰਾਖੰਡ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ। ਇਹ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਥੇ ਆਪਣੀ ਇਕ ਰੋਜ਼ਾ ਫੇਰੀ ਦੌਰਾਨ ਕੀਤਾ। ਸ੍ਰੀ ਕੇਜਰੀਵਾਲ ਨੇ ਕਿਹਾ, “ਬਹੁਤ ਮਾਣ ਨਾਲ ਮੈਂ ਅੱਜ ਇਹ ਐਲਾਨ ਕਰਦਾ ਹਾਂ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕਰਨਲ ਅਜੈ ਕੋਠਿਆਲ ਹੋਣਗੇ।”