ਦੇਹਰਾਦੂਨ, 5 ਜੂਨ
ਯਮਨੋਤਰੀ ਧਾਮ ਜਾ ਰਹੀ ਇਕ ਬੱਸ ਅੱਜ ਖਾਈ ਵਿਚ ਡਿੱਗ ਗਈ, ਇਸ ਬੱਸ ਵਿਚ 30 ਸ਼ਰਧਾਲੂ ਸਵਾਰ ਸਨ। ਇਹ ਸ਼ਰਧਾਲੂ ਮੱਧ ਪ੍ਰਦੇਸ਼ ਤੋਂ ਧਾਮ ਦੀ ਯਾਤਰਾ ਕਰ ਰਹੇ ਸਨ ਕਿ ਹਾਦਸਾ ਵਾਪਰ ਗਿਆ। ਇਹ ਬੱਸ ਉਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ ਦੇ ਡਾਮਟਾ ’ਚ ਡੂੰਘੀ ਖੱਡ ’ਚ ਡਿੱਗ ਗਈ। ਪੁਲੀਸ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ। ਅਧਿਕਾਰੀਆਂ ਅਨੁਸਾਰ ਹੁਣ ਤਕ 26 ਮ੍ਰਿਤਕਾਂ ਦੀਆਂ ਦੇਹਾਂ ਮਿਲ ਚੁੱਕੀਆਂਹਨ। ਡੀਜੀਪੀ ਅਸ਼ੋਕ ਕੁਮਾਰ ਅਨੁਸਾਰ ਪੁਲੀਸ ਤੇ ਐਸਡੀਆਰਐਫ ਦੀਆਂ ਟੀਮਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।