ਨਵੀਂ ਦਿੱਲੀ, 28 ਅਪਰੈਲ
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਬਿਹਤਰ ਇਲਾਜ ਲਈ ਪਿਛਲੇ ਸਾਲ ਗ੍ਰਿਫਤਾਰ ਕੀਤੇ ਗਏ ਕੇਰਲ ਦੇ ਪੱਤਰਕਾਰ ਸਿਦੀਕ ਕੱਪਨ ਨੂੰ ਰਾਜ ਤੋਂ ਕੌਮੀ ਰਾਜਧਾਨੀ ਦਿੱਲੀ ਵਿੱਚ ਭੇਜੇ। ਪੱਤਰਕਾਰ ਨੂੰ ਹਥਰਾਸ ਜਾਂਦੇ ਹੋਏ ਰਸਤੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਚੀਫ ਜਸਟਿਸ ਐੱਨਵੀ ਰਮੰਨਾ ਦੀ ਅਗਵਾਈ ਹੇਠਲੇ ਬੈਂਚ ਨੇ ਇਹ ਸਪਸ਼ਟ ਕੀਤਾ ਕਿ ਸਿਹਤਮੰਦ ਹੋਣ ਬਾਅਦ ਕੱਪਨ ਨੂੰ ਮਥੁਰਾ ਜੇਲ੍ਹ ਵਿੱਚ ਭੇਜਿਆ ਜਾਵੇ।