ਅਲਾਹਾਬਾਦ, 19 ਅਪਰੈਲ
ਸੂਬੇ ’ਚ ਕਰੋਨਾ ਲਾਗ ਦੇ ਉਭਾਰ ਦੇ ਚੱਲਦਿਆਂ ਅਲਾਹਾਬਾਦ ਹਾਈ ਕੋਰਟ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਨੂੰ ਲਖਨਊ, ਵਾਰਾਣਸੀ, ਕਾਨਪੁਰ ਨਗਰ, ਗੋਰਖਪੁਰ ਅਤੇ ਅਲਾਹਾਬਾਦ ਵਿੱਚ ਇੱਕ ਹਫ਼ਤੇ ਲਈ ਤਾਲਾਬੰਦੀ ਕਰਨ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਦੇ ਦੋ ਜੱਜਾਂ ਸਿਧਾਰਥ ਵਰਮਾ ਅਜੀਤ ਕੁਮਾਰ ਦੇ ਬੈਂਚ ਵੱਲੋਂ ਇਹ ਹੁਕਮ ਸੂਬੇ ’ਚ ਕੁਆਰੰਨਟਾਈਨ ਕੇਂਦਰਾਂ ਅਤੇ ਕਰੋਨਾ ਲਾਗ ਦੇ ਮਰੀਜ਼ਾਂ ਦੇ ਇਲਾਜ ਦੀ ਸਥਿਤੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਤੇ ਗਏ। -ਪੀਟੀਆਈ