ਕਨੌਜ: ਇੱਥੇ ਇੱਕ ਧਾਰਮਿਕ ਸਮਾਗਮ ’ਚ ਪ੍ਰਸ਼ਾਦ ਖਾਣ ਮਗਰੋਂ 29 ਜਣੇ ਬਿਮਾਰ ਹੋ ਗਏੇ। ਪੁਲੀਸ ਨੇ ਅੱਜ ਦੱਸਿਆ ਕਿ ਪਿੰਡ ਜੁਖਾਯਾ ਵਿੱਚ ਭਾਗਵਤ ਕਥਾ ਸਮਾਗਮ ਕਰਵਾਇਆ ਗਿਆ, ਜਿੱਥੇ ਭੰਡਾਰੇ ’ਚ ਪ੍ਰਸ਼ਾਦ ਖਾਣ ਮਗਰੋਂ ਪੇਟ ਦਰਦ ਦੀ ਸ਼ਿਕਾਇਤ ਕਰਨ ’ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ। ਜ਼ਿਲ੍ਹਾ ਮੈਜਿਸਟਰੇਟ ਰਾਕੇਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਮਰੀਜ਼ਾਂ ਦੀ ਹਾਲਤ ਠੀਕ ਹੈ ਅਤੇ ਡਾਕਟਰਾਂ ਦੀ ਟੀਮ ਨੂੰ ਪਿੰਡ ’ਚ ਵੀ ਭੇਜਿਆ ਗਿਆ ਹੈ। ਡਾਕਟਰਾਂ ਮੁਤਾਬਕ ਲੋਕਾਂ ਦੀ ਹਾਲਤ ਜ਼ਹਿਰੀਲਾ ਪ੍ਰਸ਼ਾਦ ਖਾਣ ਨਾਲ ਵਿਗੜੀ ਸੀ। -ਪੀਟੀਆਈ