ਨਿਊਯਾਰਕ, 27 ਮਾਰਚ
ਅਮਰੀਕਾ ਵਿੱਚ ਭਾਰਤੀ ਦੂਤਘਰ ਨੇ ਮੈਰੀਲੈਂਡ ਸੂਬੇ ਦੇ ਬਾਲਟੀਮੋਰ ਵਿੱਚ ਮਾਲਵਾਹਕ ਜਹਾਜ਼ ਦੇ ਵੱਡੇ ਪੁਲ ਨਾਲ ਟਕਰਾਉਣ ਅਤੇ ਇਸ ਦੇ ਸਿੱਟੇ ਵਜੋਂ ਪੁਲ ਦੇ ਨਦੀ ਵਿੱਚ ਡਿੱਗਣ ਦੀ ਘਟਨਾ ਨੂੰ ‘ਮੰਦਭਾਗਾ ਹਾਦਸਾ’ ਕਰਾਰ ਦਿੱਤਾ ਹੈ। ਜਹਾਜ਼ ਨੂੰ 22 ਮੈਂਬਰੀ ਭਾਰਤੀ ਚਾਲਕ ਦਲ ਦੁਆਰਾ ਚਲਾਇਆ ਗਿਆ ਸੀ। ਇਸ ਘਟਨਾ ਨੇ ਉੱਤਰ-ਪੂਰਬੀ ਸੰਯੁਕਤ ਰਾਜ ਦੇ ਸਭ ਤੋਂ ਮਹੱਤਵਪੂਰਨ ਬੰਦਰਗਾਹਾਂ ਵਿੱਚੋਂ ਇੱਕ ‘ਤੇ ਕੰਮ ਠੱਪ ਹੋ ਗਿਆ ਹੈ। ਇਸ ਘਟਨਾ ‘ਚ 6 ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਮੈਰੀਲੈਂਡ ਦੇ ਗਵਰਨਰ ਵੇਸ ਮੂਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਰਗੋ ਜਹਾਜ਼ ਦੇ ਚਾਲਕ ਦਲ ਨੇ ਕੰਟੇਨਰ ’ਚ ਬਿਜਲੀ ਸਬੰਧੀ ਸਮੱਸਿਆ ਬਾਰੇ ਜਾਣਕਾਰੀ ਦਿੱਤੀਸੀ ਤੇ ਇਸ ਮਗਰੋਂ ਪੁਲ ‘ਤੇ ਆਵਾਜਾਈ ਨੂੰ ਸੀਮਤ ਕਰ ਦਿੱਤਾ ਸੀ। ਚਾਲਕ ਦਲ ਦੇ 22 ਮੈਂਬਰ ਸਨ ਅਤੇ ਸਾਰੇ ਭਾਰਤੀ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਦੋ ਪਾਇਲਟਾਂ ਸਮੇਤ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ ਅਤੇ ਕੋਈ ਜ਼ਖਮੀ ਨਹੀਂ ਹੋਇਆ ਹੈ।