ਨਵੀਂ ਦਿੱਲੀ: ਅਮਰੀਕੀ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਦੇ ਚੱਲਦਿਆਂ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਐਡਵਾਈਜ਼ਰੀ ਜਾਰੀ ਕੀਤੇ ਜਾਣ ਮਗਰੋਂ ਭਾਰਤ-ਅਮਰੀਕਾ ਉਡਾਣਾਂ ਦੇ ਕਿਰਾਏ ’ਚ ਭਾਰੀ ਵਾਧਾ ਹੋਇਆ ਹੈ। ਇਹ ਖੁਲਾਸਾ ਅੱਜ ਹਵਾਬਾਜ਼ੀ ਉਦਯੋਗ ਦੇ ਸੂਤਰਾਂ ਨੇ ਕੀਤਾ। ਸੂਤਰਾਂ ਮੁਤਾਬਕ ਭਾਰਤ-ਅਮਰੀਕਾ ਇਕਾਨਮੀ ਕਲਾਸ ਦਾ ਔਸਤ ਕਿਰਾਇਆ 50 ਹਜ਼ਾਰ ਰੁਪਏ ਹੈ ਪਰ ਇਸ ਹਫ਼ਤੇ ਇਸ ਸਫਰ ਲਈ ਕਿਰਾਇਆ ਲੱਗਪਗ 1.5 ਲੱਖ ਰੁਪਏ ਲਿਆ ਜਾ ਰਿਹਾ ਹੈ। -ਪੀਟੀਆਈ