ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਕੋਵਿਡ-19 ਮਹਾਮਾਰੀ ਨਾਲ ਸਿੱਝਣ ਲਈ ਭਾਰਤ ਨੂੰ ਕੀਤੀ ਮਦਦ ਦੀ ਪੇਸ਼ਕਸ਼ ਤਹਿਤ ਅੱਜ ਭਾਰਤ ਨੂੰ 100 ਵੈਂਟੀਲੇਟਰ ਸੌਂਪੇ ਗਏ। ਅਮਰੀਕੀ ਅੰਬੈਸੀ ਨੇ ਬਿਆਨ ਰਾਹੀਂ ਦੱਸਿਆ ਕਿ ਇਹ ਵੈਂਟੀਲੇਟਰ ਅਮਰੀਕਾ ਵਿੱਚ ਬਣੇ ਹਨ। ਇਨ੍ਹਾਂ ਦਾ ਅਕਾਰ ਛੋਟਾ ਹੈ ਅਤੇ ਇਹ ਵਰਤਣੇ ਸੌਖੇ ਹਨ। ਇਹ ਭਾਰਤ ਨੂੰ ਕਰੋਨਾਵਾਇਰਸ ਪੀੜਤ ਮਰੀਜ਼ਾਂ ਦੇ ਇਲਾਜ ਵਿੱਚ ਸਹਾਈ ਹੋਣਗੇ। ਬਿਆਨ ਅਨੁਸਾਰ ਅਮਰੀਕਾ ਸਰਕਾਰ ਨੇ ਅਮਰੀਕੀ ਏਜੰਸੀ ਯੂਐੱਸਏਆਈਡੀ ਰਾਹੀਂ ਭਾਰਤ ਸਰਕਾਰ ਅਤੇ ਭਾਰਤ ਦੀ ਰੈੱਡ ਕਰਾਸ ਸੁਸਾਇਟੀ ਨੂੰ 100 ਵੈਂਟੀਲੇਟਰਾਂ ਦੀ ਦੂਜੀ ਖੇਪ ਸੌਂਪੀ। ਪਹਿਲੀ ਖੇਪ 14 ਜੂਨ ਨੂੰ ਭਾਰਤ ਪੁੱਜੀ ਸੀ।
-ਪੀਟੀਆਈ