ਵਾਸ਼ਿੰਗਟਨ, 4 ਨਵੰਬਰ
ਭਾਰਤੀ ਮੂਲ ਦੇ ਡੈਮੋਕ੍ਰੈਟਿਕ ਸੰਸਦ ਮੈਂਬਰ ਰਾਜਾ ਕਿਸ਼ਣਾਮੂਰਤੀ ਲਗਾਤਾਰ ਤੀਜੀ ਵਾਰ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਹਾਊਸ ਆਫ਼ ਰਿਪ੍ਰੈਜੈਂਟੇਟਿਵ ਲਈ ਚੁਣੇ ਗਏ ਹਨ। ਨਵੀਂ ਦਿੱਲੀ ਵਿੱਚ ਜੰਮੇ 47 ਸਾਲਾ ਕਿ੍ਸ਼ਣਾਮੂਰਤੀ ਨੇ ਲਬਿਰੇਰੀਅਨ ਪਾਰਟੀ ਦੇ ਉਮੀਦਵਾਰ ਪ੍ਰੈਸਟਨ ਨੈਲਸਲ ਨੂੰ ਹਰਾਇਆ। ਉਹ ਪਹਿਲੀ ਵਾਰ ਅਮਰੀਕੀ ਸੰਸਦ ਲਈ 2016 ਵਿੱਚ ਚੁਣੇ ਗਏ ਸਨ। ਭਾਰਤੀ ਮੂਲ ਦੀ ਅਮਰੀਕੀ ਕਾਂਗਰਸ ਸੰਸਦ ਮੈਂਬਰ ਪ੍ਰਮਿਲਾ ਜੈਪਾਲ (55)ਹਾਊਸ ਆਫ ਰਿਪ੍ਰੈਜੈਂਟੇਟਿਵ ਲਈ ਲਗਾਤਾਰ ਤੀਜੀ ਵਾਰ ਚੁਣੀ ਗਈ ਹੈ। ਉਨ੍ਹਾਂ ਦਾ ਜਨਮ ਚੇਨਈ ਵਿੱਚ ਹੋਇਆ। ਉਨ੍ਹਾਂ ਨੇ ਵਾਸ਼ਿੰਗਟਨ ਸੂਬੇ ਦੇ ਸੱਤਵੇਂ ਕਾਂਗਰਸ ਚੋਣ ਖੇਤਰ ਤੋਂ ਰਿਪਬਲਿਕ ਪਾਰਟੀ ਦੇ ਕ੍ਰੇਗ ਕੇਲੱਰ ਨੂੰ 70 ਫੀਸਦੀ ਵੋਟਾਂ ਨਾਲ ਸ਼ਿਕਸਤ ਦਿੱਤੀ। ਉਧਰ, ਨੀਰਜ ਐਂਟਨੀ ਓਹਾਇਓ ਤੋਂ ਸੈਨੇਟ ਮੈਂਬਰ ਚੁਣੇ ਗਏ ਹਨ। -ਏਜੰਸੀ