ਨਵੀਂ ਦਿੱਲੀ: ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਨੇ ਕੋਵਿਡ- 19 ਦੀ ਚਿੰਤਾਜਨਕ ਸਥਿਤੀ ਦੇ ਮੱਦੇਨਜ਼ਰ 27 ਜੂਨ ਨੂੰ ਹੋਣ ਵਾਲੀ ਸਿਵਲ ਸੇਵਾਵਾਂ ਦੀ ਮੁੱਢਲੀ ਪ੍ਰੀਖਿਆ 10 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ। ਕਮਿਸ਼ਨ ਵੱਲੋਂ ਹਰ ਸਾਲ ਤਿੰਨ ਸਟੇਜਾਂ- ਪ੍ਰੀਲਿਮੀਨਰੀ (ਮੁੱਢਲੀ), ਮੇਨ ਅਤੇ ਇੰਟਰਵਿਊ ਰਾਹੀਂ ਇਹ ਪ੍ਰੀਖਿਆ ਲਈ ਜਾਂਦੀ ਹੈ। ਕਮਿਸ਼ਨ ਵੱਲੋਂ ਜਾਰੀ ਬਿਆਨ ਮੁਤਾਬਕ,‘ਨੋਵਲ ਕਰੋਨਾਵਾਇਰਸ (ਕੋਵਿਡ- 19) ਕਾਰਨ ਪੈਦਾ ਹੋਈਆਂ ਸਥਿਤੀਆਂ ਕਾਰਨ ਯੂਪੀਐੱਸਸੀ ਨੇ ਸਿਵਲ ਸੇਵਾਵਾਂ (ਮੁੱਢਲੀ) ਪ੍ਰੀਖਿਆ, 2021 ਮੁਲਤਵੀ ਕਰ ਦਿੱਤੀ ਹੈ, ਜੋ 27 ਜੂਨ ਨੂੰ ਹੋਣੀ ਸੀ। ਹੁਣ ਇਹ ਪ੍ਰੀਖਿਆ 10 ਅਕਤੂਬਰ 2021 ਨੂੰ ਲਈ ਜਾਵੇਗੀ।’ -ਪੀਟੀਆਈ