ਨਵੀਂ ਦਿੱਲੀ, 8 ਅਕਤੂਬਰ
ਕੇਂਦਰ ਸਰਕਾਰ ਦੇ ਵਿਭਾਗਾਂ ਵਿਚ ਜੁਆਇੰਟ ਸਕੱਤਰ, ਨਿਰਦੇਸ਼ਕ ਅਤੇ ਉਪ ਸਕੱਤਰ ਦੇ ਅਹੁਦਿਆਂ ਲਈ ਨਿੱਜੀ ਖੇਤਰ ਦੇ 31 ਮਾਹਿਰਾਂ ਦੀ ਸਿੱਧੀ ਚੋਣ ਕੀਤੀ ਗਈ ਹੈ। ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਨੇ ਅੱਜ ਇਹ ਜਾਣਕਾਰੀ ਦਿੱਤੀ। ਚੁਣੇ ਗਏ ਇਨ੍ਹਾਂ ਅਧਿਕਾਰੀਆਂ ਵਿਚ ਤਿੰਨ ਜੁਆਇੰਟ ਸਕੱਤਰ, 19 ਨਿਰਦੇਸ਼ਕ ਅਤੇ ਨੌਂ ਉਪ ਸਕੱਤਰ ਸ਼ਾਮਲ ਹਨ। ਪਰਸੋਨਲ ਵਿਭਾਗ ਦੇ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਸਹੀ ਪ੍ਰਤਿਭਾ ਨੂੰ ਸਹੀ ਭੂਮਿਕਾ ਪ੍ਰਦਾਨ ਕਰਨ ਲਈ ਇਹ ਇਕ ਵੱਡਾ ਕਦਮ ਹੈ। -ਪੀਟੀਆਈ