ਨਵੀਂ ਦਿੱਲੀ, 30 ਮਈ
ਯੂਪੀਐਸਸੀ ਨੇ ਅੱਜ ਸਿਵਲ ਸਰਵਿਸਿਜ਼ ਪ੍ਰੀਖਿਆ 2021 ਦਾ ਨਤੀਜਾ ਐਲਾਨ ਦਿੱਤਾ ਹੈ। ਯੂਪੀਐਸਸੀ ਮੁਤਾਬਕ ਇਸ ਵਾਰ 685 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ। ਇਸ ਵਾਰ ਲੜਕੀਆਂ ਨੇ ਸਿਖਰਲੇ ਤਿੰਨ ਸਥਾਨ ਹਾਸਲ ਕੀਤੇ। ਸ਼ਰੂਤੀ ਸ਼ਰਮਾ ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿੱਚ ਪਹਿਲੇ ਸਥਾਨ ’ਤੇ ਰਹੀ। ਅੰਕਿਤਾ ਅਗਰਵਾਲ ਅਤੇ ਗਾਮਿਨੀ ਸਿੰਗਲਾ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।