ਨਵੀਂ ਦਿੱਲੀ, 20 ਅਕਤੂਬਰ
ਉਤਰਾਖੰਡ ਵਿੱਚ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ 52 ਹੋ ਗਈ ਹੈ। ਅੱਜ ਦੇਰ ਸ਼ਾਮ ਛੇ ਹੋਰ ਲਾਸ਼ਾਂ ਮਿਲੀਆਂ ਹਨ। ਇਸੇ ਦੌਰਾਨ ਉੱਤਰ ਪ੍ਰਦੇਸ਼, ਸਿੱਕਿਮ ਤੇ ਉੱਤਰ ਬੰਗਾਲ ਦੇ ਕੁਝ ਖੇਤਰਾਂ ਵਿੱਚ ਵੀ ਤੇਜ਼ ਮੀਂਹ ਪੈਣ ਦੀਆਂ ਖ਼ਬਰਾਂ ਮਿਲੀਆਂ ਹਨ। ਢਿੱਗਾਂ ਡਿੱਗਣ ਕਾਰਨ ਗੰਗਟੋਕ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਨਾਲ ਜੋੜਣ ਵਾਲੀ ਕੌਮੀ ਸੜਕ (ਹਾਈਵੇਅ ਨੰਬਰ 10) ਨੂੰ ਬੰਦ ਕਰਨਾ ਪਿਆ ਹੈ। ਉਤਰਾਖੰਡ ਵਿੱਚ ਮੀਂਹ ਨਾਲ ਜੁੜੀਆਂ ਘਟਨਾਵਾਂ ਕਾਰਨ 17 ਲੋਕ ਜ਼ਖ਼ਮੀ ਹੋਏ ਹਨ ਤੇ ਪੰਜ ਵਿਅਕਤੀ ਲਾਪਤਾ ਹਨ। -ਪੀਟੀਆਈ