ਲਖਨਊ, 2 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ’ਚ ਵਿਕਾਸ ਪ੍ਰਾਜੈਕਟਾਂ ਦੇ ਤੀਜੇ ਪੜਾਅ ਤਹਿਤ ਸ਼ੁੱਕਰਵਾਰ ਨੂੰ ਨੀਂਹ ਪੱਥਰ ਰੱਖੇ ਜਾਣ ਵਾਲੇ ਸਮਾਗਮ ’ਚ ਹਾਜ਼ਰੀ ਭਰਨਗੇ। ਸੂਬੇ ’ਚ 80 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਨਿਵੇਸ਼ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਸਮਾਗਮ ’ਚ ਗੌਤਮ ਅਡਾਨੀ, ਕੁਮਾਰ ਮੰਗਲਮ ਬਿਰਲਾ, ਸੱਜਣ ਜਿੰਦਲ ਅਤੇ ਅਨੰਤ ਅੰਬਾਨੀ ਆਦਿ ਵੱਡੇ ਕਾਰੋਬਾਰੀ ਵੀ ਹਾਜ਼ਰ ਰਹਿਣਗੇ। ਸਨਅਤੀ ਵਿਕਾਸ ਮੰਤਰੀ ਨੰਦ ਗੋਪਾਲ ਗੁਪਤਾ ‘ਨੰਦੀ’ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਯੂਪੀ ’ਚ ਇਹ ਰਿਕਾਰਡ ਨਿਵੇਸ਼ ਹੋ ਰਿਹਾ ਹੈ। ਇਹ ਸਮਾਗਮ ਗੋਮਤੀ ਨਗਰ ਦੇ ਇੰਦਰਾ ਗਾਂਧੀ ਪ੍ਰਤਿਸ਼ਠਾਨ ’ਚ ਹੋਵੇਗਾ ਜਿਥੇ ਸੁਰੱਖਿਆ ਦੇ ਨਾਲ ਨਾਲ ਹੋਰ ਪ੍ਰਬੰਧ ਕੀਤੇ ਗਏ ਹਨ। -ਪੀਟੀਆਈ